ਸਿੱਖ ਗੁਰੂਆ ਨੇ 200 ਸਾਲ ਤਕ ਉਸ ਦਾ ਅਭਿਆਸ ਕੀਤਾ ਜੋ ਉਹਨਾ  ਨੇ ਉਪਦੇਸ਼ ਦਿਤਾ | ਸਿਖ ਵਿਸ਼ਵਾਸ ਓਹਨਾ ਦੇ ਹੀ ਉਦਾਹਰਨ ਅਤੇ ਓਹਨਾ ਦੇ ਲਿਖੇ ਗਏ ਧਰਮਗ੍ਰੰਥ ਤੋ ਪੈਦਾ ਹੋਯਾ ਹੈ | ਇਸੇ ਕਰਕੇ ਸਿਖਾ ਦਾ ਆਪਣੇ ਵਿਸ਼ਵਾਸਾ ਪ੍ਰਤੀ ਆਧਾਰ ਬਹੁਤ ਮਜਬੂਤ ਹੈ | ਸਿਖਾ ਦੇ ਕੁਛ ਵਿਸ਼ਵਾਸ ਹਨ :

੧) ਪਰਮਾਤਮਾ ਇਕ ਹੈ

  • ਪਰਮਾਤਮਾ ਨੇ ਹੀ ਦੁਨਿਯਾ ਬਣਾਈ ਹੈ |
  • ਓਹ ਕਦੇ ਪੈਦਾ ਨਹੀ ਹੋਯਾ ਅਤੇ ਨਾ ਹੀ ਕਦੇ ਮਰ ਸਕਦਾ ਹੈ |
  • ਓਹ ਹਰ ਥਾਹ ਮੋਜੂਦ ਹੈ |

੨) ਸਮਾਨਤਾ

  • ਸਾਰੇ ਮਨੁਖ ਇੱਕੋ ਸਮਾਂਨ ਹਨ
  • ਹਰ ਧਰਮ ਅਤੇ ਜਾਤੀ ਦੇ ਲੋਕਾ ਦਾ ਸਿਖ ਗੁਰੁਦ੍ਵਾਰੇ ਵਿਚ ਸਵਾਗਤ ਕੀਤਾ ਜਾਂਦਾ ਹੈ
  • ਔਰਤ ਅਤੇ ਮਰਦ ਦਾ ਓਹਦਾ ਧਾਰਮਿਕ ਅਤੇ ਸੰਸਾਰਿਕ ਮਾਮ੍ਲੇਯਾ ਵਿਚ ਇੱਕੋ ਸਮਾਂਨ ਹੈ |

੩) ਜਮਨਾ ਅਤੇ ਮਰਨਾ

  • ਇਕ ਵਾਰੀ ਮਨੁਖ ਦੇ ਮਾਰ ਜਾਣੇ ਤੋ ਬਾਦ ਉਸਦੀ ਆਤਮਾ ਦੁਬਾਰਾ ਦੂਸਰੇ ਸ਼ਰੀਰ(ਮਨੁਖ ਜਾਂ ਜਾਨਵਰ) ਵਿਚ ਜਨਮ ਲੈਂਦੀ ਹੈ |
  • ਉਸਦੀ ਨਵੀ ਜ਼ਿੰਦਗੀ ਉਸਦੀ ਪਿਛਲੀ ਜ਼ਿੰਦਗੀ ਦੇ ਕਰਮਾ ਦੇ ਮੁਤਾਬਿਕ ਹੁੰਦੀ ਹੈ |
  • ਮਨੁਖ ਦਾ ਜੀਵਨ ਸਭ ਤੋ ਉਤਮ ਮਨਿਆ ਗਯਾ ਹੈ | ਕਿਉਕਿ ਮਨੁਖੀ ਜੀਵਨ ਦੇ ਸਮੇ ਆਤਮਾ ਦਾ ਪ੍ਰਭੁ ਨਾਲ ਮਿਲਾਪ ਹੋ ਸਕਦਾ ਹੈ |
  • ਰੱਬ ਨੂੰ ਲਬਨ ਨਾਲ ਸਾਡੀ ਆਤਮਾ ਇਸ ਦੁਨਿਯਾ ਤੋ ਬਾਹਰ ਜਾ ਸਕਦੀ ਹੈ |

4) ਅਹਿੰਸਕ

  • ਸਿਖ ਸ਼ਾਂਤਿਪ੍ਰਿਯ ਹਨ ਅਤੇ ਹੋ ਸਚਾਈ ਅਤੇ ਨ੍ਯਾਯ ਲਈ ਉਠ ਖੜੇ ਹੁੰਦੇ ਹਨ |
  • ਧਨ ਗੁਰੂ ਗੋਬਿੰਦ ਸਿੰਘ ਜੀ ਨੇ ਕੇਹਾ ਹੈ : ”ਜਦ ਸ਼ਾਂਤੀ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਨ ਓਸ ਵੇਹਲੇ ਨ੍ਯਾਯ ਕਰਨ ਲਈ ਹਥਿਯਾਰ ਉਠਾਨਾ ਸਹੀ ਹੈ”

ਚੰਗਾ ਜੀਵਨ ਜੀਣੇ ਦੇ ਚਾਰ ਮੁਖ ਸਿਧਾਂਤ |

੧) ਨਾਮ ਜਪਣਾ ਅਤੇ ਸਿਮਰਨ (Meditation)

  • ਇਕ ਚੰਗਾ ਜੀਵਨ ਜੀਣੇ ਦਾ ਬੁਨਿਯਾਦੀ ਸਿਧਾਂਤ
  • ਸਿਮਰਨ ਪ੍ਰਭੁ ਦੇ ਅੰਗ ਸੰਗ ਰਹਨੇ ਵਿਚ ਸਹਾਯਤਾ ਕਰਦਾ ਹੈ
  • ਸਿਮਰਨ ਕਰਨ ਨਾਲ ਮੰਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ

੨) ਕਿਰਤ ਕਰਨੀ  (Work)

  • ਇਕ ਚੰਗਾ ਜੀਵਨ ਜੀਣੇ ਦਾ ਦੂਸਰਾ ਸਿਧਾਂਤ
  • ਇਕ ਸਿਖ ਨੂੰ ਬਸ ਓਹਨਾ ਹੀ ਸਵੀਕਾਰਨਾ ਚਾਹਿਦਾ ਹੈ ਜਿਤਨਾ ਉਸਦੀ ਇਮਾਨਦਾਰੀ ਤੇ ਮੇਹਨਤ ਦਾ ਹਕ਼ ਹੈ
  • ਸਿਖਾ ਨੂੰ ਕਦੇ ਵੀ ਦੁਜੇਯਾ ਦਾ ਹਕ਼ ਨਹੀ ਲੇਨ੍ਨੇ ਚਾਹਿਦਾ
  • ਧਨ ਗੁਰੂ ਨਾਨਕ ਦੇਵ ਜੀ ਆਖਦੇ ਹਨ ”ਦੁਜੇਯਾ ਦਾ ਹਕ਼ ਖਾਨਾ ਓਹਨਾ ਹੀ ਵੱਡਾ ਪਾਪ ਹੈ ਜਿੰਨਾ ਇਕ ਮੁਸਲਮਾਨ ਨੂ ਸੂਰ ਤੇ ਇਕ ਹਿੰਦੂ ਨੂ ਗਹੁ ਖਾਨਾ ਹੈ

3) ਵੰਡ ਛਕਣਾ (Charity Donations)

  • ਸਿਖਾ ਨੂ ਘਰੀਬ ਅਤੇ ਜ਼ਰੂਰਤਮੰਦ ਨੂ ਧਨ ਰਹੀ ਮਦਦ ਕਰਨੀ ਚਾਹੀਦੀ ਹੈ
  • ਸਿਖਾ ਨੂੰ ਦੁਜੇਯਾ ਨਾਲ ਵੰਡਨਾ ਚਾਹਿਦਾ ਹੈ

4) ਸੇਵਾ (Service to Humanity and God)

  • ਸੇਵਾ ਸਿਖ ਧਰਮ ਦਾ ਇਕ ਮਹਾਂਨ ਸਿਧਾਂਤ ਹੈ | ਲੋਕੀ ਗੁਰੁਦ੍ਵਾਰੇ ਵਿਚ ਜਾ ਕ ਸੇਵਾ ਕਰਦੇ ਹਨ |
  • ਸੇਵਾ ਦਾ ਇਕ ਮਹਾਨ  ਉਦਾਹਰਣ ਭਾਈ ਕਨਹਿਯਾ ਜੀ ਹਨ , ਜਿਨ੍ਹਾ ਨੇ ਜੰਗ ਦੇ ਮੈਦਾਨ ਵਿਚ ਦੋਹਾ ਸਿਖ ਅਤੇ ਮੁਗ੍ਹਲ ਸੇਨਾ ਨੂੰ ਪਾਣੀ ਪੀਲਾਯਾ |

ਜਦ ਦਸ਼ਮੇਸ਼ ਪਿਤਾ ਨੇ ਓਹਨਾ ਤੋ ਸਵਾਲ ਕੀਤਾ ਤਾ ਅੱਗੋ ਕਨਹਿਯਾ ਜੀ ਬੋਲੇ ”ਮੈਨੂੰ ਕੋਈ ਦੁਸ਼ਮਨ ਜਾਂ ਦੋਸਤ ਨਹੀ ਦਿਸਦਾ ਮੈਨੂੰ ਤੇ ਹਰ ਥਾ ਤੁਹਾਡਾ ਹੀ ਰੂਪ ਦਿਸਦਾ ਹੈ |”

ਭਾਈ ਕਨਹਿਯਾ ਜੀ ਧੰਨ ਹੋ ਗਏ ਅਤੇ ਪਹਲਾ ”Red Cross” ਚਲਾਯਾ |

ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ  ”ਇਸ ਗੱਲ ਦਾ ਏਹਸਾਸ ਹੋਣਾ ਚਾਹਿਦਾ ਹੈ ਕੀ ਮਾਨਵ ਜਾਤੀ ਇੱਕੋ ਹੈ |